Bible Languages

Indian Language Bible Word Collections

Bible Versions

Books

2 Samuel Chapters

Bible Versions

Books

2 Samuel Chapters

1 ਸ਼ਾਊਲ ਦੇ ਮਰਨ ਦੇ ਮਗਰੋਂ ਐਉਂ ਹੋਇਆ ਜਾਂ ਦਾਊਦ ਅਮਾਲੇਕੀਆਂ ਨੂੰ ਵੱਢ ਕੇ ਮੁੜਿਆ ਅਤੇ ਦਾਊਦ ਸਿਕਲਗ ਵਿੱਚ ਦੋ ਦਿਨ ਰਿਹਾ ਸੀ
2 ਤਾਂ ਤੀਜੇ ਦਿਨ ਅਜੇਹਾ ਹੋਇਆ ਜੋ ਵੇਖੋ, ਇੱਕ ਜਣਾ ਸ਼ਾਊਲ ਦਿਆਂ ਡੇਰਿਆਂ ਵੱਲੋਂ ਲੀੜੇ ਪਾੜੇ ਹੋਏ ਅਤੇ ਸਿਰ ਉੱਤੇ ਖੇਹ ਪਾਈ ਹੋਈ ਆਇਆ ਅਤੇ ਅਜੇਹਾ ਹੋਇਆ ਭਈ ਜਿਸ ਵੇਲੇ ਦਾਊਦ ਦੇ ਕੋਲ ਅੱਪੜਿਆ ਤਾਂ ਧਰਤੀ ਉੱਤੇ ਡਿੱਗਾ ਅਤੇ ਡੰਡੌਤ ਕੀਤੀ
3 ਦਾਊਦ ਨੇ ਉਸ ਨੂੰ ਆਖਿਆ, ਤੂੰ ਕਿੱਥੋਂ ਆਉਂਦਾ ਹੈਂ? ਉਸ ਨੇ ਉਹ ਨੂੰ ਆਖਿਆ, ਮੈਂ ਇਸਰਾਏਲ ਦਿਆਂ ਡੇਰਿਆਂ ਵਿੱਚੋਂ ਬਚ ਨਿੱਕਲਿਆ ਹਾਂ
4 ਤਦ ਦਾਊਦ ਨੇ ਉਸਨੂੰ ਪੁੱਛਿਆ, ਕੀ ਗੱਲ ਹੋਈ? ਮੈਨੂੰ ਦੱਸ ਤਾਂ ਸਹੀ! ਉਸ ਨੇ ਆਖਿਆ, ਲੋਕ ਲੜਾਈ ਵਿੱਚੋਂ ਨੱਠ ਗਏ ਅਤੇ ਕਈ ਡਿੱਗ ਪਏ ਅਤੇ ਮਰ ਭੀ ਗਏ ਅਤੇ ਸ਼ਾਊਲ ਅਰ ਉਹ ਦਾ ਪੁੱਤ੍ਰ ਯੋਨਾਥਾਨ ਵੀ ਮਰ ਗਏ
5 ਤਦ ਦਾਊਦ ਨੇ ਉਸ ਗਭਰੂ ਨੂੰ ਜਿਸ ਨੇ ਉਹ ਨੂੰ ਇਹ ਦੱਸਿਆ ਸੀ ਆਖਿਆ, ਤੂੰ ਕਿੱਕਰ ਜਾਣਦਾ ਹੈਂ ਜੋ ਸ਼ਾਊਲ ਅਰ ਉਹ ਦਾ ਪੁੱਤ੍ਰ ਯੋਨਾਥਾਨ ਮਰ ਗਏ ਹਨ?
6 ਉਸ ਜੁਆਨ ਨੇ ਜੋ ਉਹ ਨੂੰ ਦੱਸਦਾ ਸੀ ਆਖਿਆ, ਸੰਜੋਗ ਨਾਲ ਮੈਂ ਗਿਲਬੋਆ ਦੇ ਪਹਾੜ ਵਿੱਚ ਸਾਂ ਅਤੇ ਵੇਖੋ, ਉਸ ਵੇਲੇ ਸ਼ਾਊਲ ਆਪਣੀ ਬਰਛੀ ਉੱਤੇ ਢਾਸਣਾ ਲਾਈ ਪਿਆ ਸੀ ਅਤੇ ਵੇਖੋ, ਰਥ ਅਤੇ ਘੋੜਚੜ੍ਹੇ ਵੱਡੇ ਜ਼ੋਰ ਨਾਲ ਉਹ ਦੇ ਮਗਰ ਲੱਗੇ ਹੋਏ ਸਨ
7 ਅਤੇ ਉਹ ਨੇ ਆਪਣੇ ਮਗਰ ਵੇਖ ਕੇ ਜਾਂ ਮੈਨੂੰ ਡਿੱਠਾ ਤਾਂ ਮੈਨੂੰ ਸੱਦਿਆ। ਮੈਂ ਆਖਿਆ, ਜੀ ਮੈਂ ਹਾਜ਼ਰ ਹਾਂ!
8 ਸੋ ਉਸ ਨੇ ਮੈਨੂੰ ਆਖਿਆ, ਤੂੰ ਕੌਣ ਹੈ? ਮੈਂ ਉਸ ਨੂੰ ਆਖਿਆ, ਮੈਂ ਅਮਾਲੇਕੀ ਹਾਂ
9 ਫੇਰ ਉਸ ਨੇ ਮੈਨੂੰ ਆਖਿਆ, ਮੇਰੇ ਕੋਲ ਖਲੋ ਕੋ ਮੈਨੂੰ ਵੱਢ ਸੁੱਟ ਕਿਉਂ ਜੋ ਮੈਂ ਵੱਡੀ ਪੀੜ ਵਿੱਚ ਹਾਂ ਅਤੇ ਪ੍ਰਾਣ ਅਜੇ ਤੀਕ ਵੀ ਮੇਰੇ ਵਿੱਚ ਹਨ
10 ਤਦ ਮੈਂ ਉਸ ਦੇ ਉੱਤੇ ਖਲੋ ਕੇ ਉਸ ਨੂੰ ਵੱਢ ਸੁੱਟਿਆ ਅਤੇ ਕਿਉਂ ਜੋ ਮੈਂ ਜਾਣਦਾ ਸਾਂ ਭਈ ਹੁਣ ਜਿਹੜਾ ਇਹ ਡਿੱਗਾ ਹੈ ਸੋ ਬਚੇਗਾ ਨਹੀਂ ਅਤੇ ਮੈਂ ਉਹ ਦੇ ਸਿਰ ਦਾ ਮੁਕਟ ਅਤੇ ਉਹ ਦਾ ਕੰਙਣ ਜੋ ਉਸ ਦੀ ਬਾਂਹ ਵਿੱਚ ਸੀ ਲਾਹ ਲਿਆ ਸੋ ਮੈਂ ਉਨ੍ਹਾਂ ਨੂੰ ਆਪਣੇ ਮਹਾਰਾਜ ਕੋਲ ਲੈ ਆਇਆ ਹਾਂ
11 ਤਦ ਦਾਊਦ ਨੇ ਆਪਣੇ ਲੀੜੇ ਫੜ ਕੇ ਪਾੜੇ ਅਤੇ ਸਾਰਿਆਂ ਲੋਕਾਂ ਨੇ ਵੀ ਜੋ ਉਹ ਦੇ ਨਾਲ ਸਨ ਅਜੇਹਾ ਹੀ ਕੀਤਾ
12 ਅਤੇ ਓਹ ਰੋਏ ਪਿੱਟੇ ਅਤੇ ਉਨ੍ਹਾਂ ਨੇ ਸ਼ਾਊਲ ਅਰ ਉਸ ਦੇ ਪੁੱਤ੍ਰ ਯੋਨਾਥਾਨ ਅਤੇ ਯਹੋਵਾਹ ਦਿਆਂ ਲੋਕਾਂ ਅਰ ਇਸਰਾਏਲ ਦੇ ਘਰਾਣੇ ਦੇ ਲਈ ਜੋ ਤਲਵਾਰ ਨਾਲ ਮਾਰੇ ਗਏ ਸਨ ਸੰਧਿਆ ਤੋੜੀ ਵਰਤ ਰੱਖਿਆ।।
13 ਫੇਰ ਦਾਊਦ ਨੇ ਉਸ ਜੁਆਨ ਨੂੰ ਜੋ ਇਹ ਖਬਰ ਲਿਆਇਆ ਸੀ ਪੁੱਛਿਆ, ਤੂੰ ਕਿੱਥੋਂ ਦਾ ਹੈਂ? ਉਸ ਨੇ ਆਖਿਆ, ਜੀ ਮੈਂ ਪਰੇਦਸੀ ਦਾ ਪੁੱਤ੍ਰ ਅਤੇ ਅਮਾਲੇਕੀ ਹਾਂ
14 ਸੋ ਦਾਊਦ ਨੇ ਉਸ ਨੂੰ ਆਖਿਆ, ਭਲਾ, ਤੂੰ ਯਹੋਵਾਹ ਦੇ ਮਸਹ ਹੋਏ ਉੱਤੇ ਉਸ ਦੇ ਨਾਲ ਕਰਨ ਲਈ ਹੱਥ ਚਲਾਉਣ ਤੋਂ ਨਾ ਡਰਿਆ?
15 ਫੇਰ ਦਾਊਦ ਨੇ ਇੱਕ ਜੁਆਨ ਨੂੰ ਸੱਦ ਕੇ ਆਖਿਆ, ਉਸ ਦੇ ਕੋਲ ਜਾ ਕੇ ਉਸ ਉੱਤੇ ਜਾ ਪਓ! ਸੋ ਉਹ ਨੇ ਉਸ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ
16 ਅਤੇ ਦਾਊਦ ਨੇ ਉਸ ਨੂੰ ਆਖਿਆ, ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇ ਕਿਉਂ ਜੋ ਤੈਂ ਆਪਣੇ ਮੂੰਹੋਂ ਆਪਣੀ ਗੁਵਾਹੀ ਦਿੱਤੀ ਅਤੇ ਆਖਿਆ ਭਈ ਮੈਂ ਯਹੋਵਾਹ ਦੇ ਮਸਹ ਕੀਤੇ ਹੋਏ ਨੂੰ ਜਿੰਦੋਂ ਮਾਰਿਆ!।।
17 ਦਾਊਦ ਨੇ ਸ਼ਾਊਲ ਅਤੇ ਉਸ ਦੇ ਪੁੱਤ੍ਰ ਯੋਨਾਥਾਨ ਉੱਤੇ ਇਹ ਵੈਣ ਪਾ ਕੇ ਸਿਆਪਾ ਕੀਤਾ
18 ਅਤੇ ਉਹ ਨੇ ਉਨ੍ਹਾਂ ਯਹੂਦੀਆਂ ਨੂੰ ਕਮਾਣ ਦਾ ਗੀਤ ਸਿਖਾਉਣ ਦੀ ਆਗਿਆ ਦਿੱਤੀ। ਵੇਖ, ਉਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।।
19 ਹੇ ਇਸਰਾਏਲ, ਤੇਰਾ ਸੁਹੱਪਣ ਤੇਰਿਆਂ ਉੱਚਿਆਂ ਥਾਵਾਂ ਉੱਤੇ ਮਾਰਿਆ ਗਿਆ। ਹਾਏ ਸੂਰਬੀਰ ਕਿੱਕਰ ਡਿੱਗ ਪਏ!
20 ਗਥ ਵਿੱਚ ਖਬਰ ਨਾ ਦੱਸੋ, ਅਸ਼ਕਲੋਨ ਦੀਆਂ ਗਲੀਆਂ ਵਿੱਚ ਨਾ ਡੌਂਡੀ ਫੇਰੋ, ਅਜਿਹਾ ਨਾ ਹੋਵੇ ਜੋ ਫਲਿਸਤੀਆਂ ਦੀਆਂ ਧੀਆਂ ਅਨੰਦ ਹੋਣ, ਅਜਿਹਾ ਨਾ ਹੋਵੋ ਜੋ ਅਸੁੰਨਤੀਆਂ ਦੀਆਂ ਧੀਆਂ ਖੁਸ਼ੀ ਮਨਾਉਣ।।
21 ਹੇ ਗਿਲਬੋਆ ਦੇ ਪਹਾੜੋ, ਤੁਹਾਡੇ ਉੱਤੇ ਨਾ ਤ੍ਰੇਲ ਨਾ ਮੀਂਹ ਪਵੇ, ਨਾ ਚੁੱਕਣ ਦੀਆਂ ਭੇਟਾਂ ਦੀਆਂ ਪੈਲੀਆਂ ਹੋਣ, ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋ ਗਈ — ਹਾਂ, ਸ਼ਾਊਲ ਦੀ ਢਾਲ ਲਈ ਜਾਣੋ ਉਹ ਤੇਲ ਨਾਲ ਮਸਹ ਹੀ ਨਹੀਂ ਕੀਤੀ ਗਈ ਸੀ!।।
22 ਵੱਢਿਆਂ ਹੋਇਆਂ ਦੇ ਲਹੂ ਤੋਂ ਅਤੇ ਸੂਰਮਿਆਂ ਦੀ ਚਰਬੀ ਤੋਂ, ਯੋਨਾਥਾਨ ਦੀ ਕਮਾਣ ਨਾ ਭੌਂ ਗਈ, ਨਾ ਸ਼ਾਊਲ ਦੀ ਤਲਵਾਰ ਸੱਖਣੀ ਮੁੜੀ।।
23 ਸ਼ਾਊਲ ਅਤੇ ਯੋਨਾਥਾਨ ਆਪਣਿਆਂ ਜੀਵਨਾਂ ਵਿੱਚ ਪਿਆਰੇ ਅਰ ਮਨ ਭਾਉਂਦੇ ਸਨ, ਅਤੇ ਓਹ ਆਪਣੇ ਮਰਨ ਵਿੱਚ ਵੀ ਵੱਖਰੇ ਨਾ ਹੋਏ ਓਹ ਉਕਾਬਾਂ ਨਾਲੋਂ ਵੀ ਕਾਹਲੇ ਸਨ ਅਤੇ ਬੱਬਰ ਸ਼ੇਰ ਨਾਲੋਂ ਤਕੜੇ ਸਨ।।
24 ਹੇ ਇਸਰਾਏਲ ਦੀਓ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਕਿਰਮਚੀ ਲੀੜੇ, ਹੋਰਨਾਂ ਰਸੀਲਿਆਂ ਵਸਤਾਂ ਨਾਲ ਪਹਿਨਾਏ, ਜਿਸ ਨੇ ਤੁਹਾਡਿਆਂ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸਜ਼ਾਇਆ।।
25 ਹਾਏ! ਉਹ ਸੂਰਮੇ ਕਿੱਕਰ ਲੜਾਈ ਦੇ ਵਿੱਚ ਡਿੱਗ ਪਏ! ਹੇ ਯੋਨਾਥਾਨ, ਤੂੰ ਆਪਣੇ ਉੱਚੇ ਥਾਵਾਂ ਵਿੱਚ ਮਾਰਿਆ ਗਿਆ!
26 ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਵੱਡਾ ਦੁਖੀ ਹਾਂ! ਤੂੰ ਮੈਨੂੰ ਅੱਤ ਪਿਆਰਾ ਸੈਂ; ਮੇਰੀ ਵੱਲ ਤੇਰੀ ਅਚਰਜ ਪ੍ਰੀਤ ਸੀ, ਤੀਵੀਆਂ ਦੀ ਪ੍ਰੀਤ ਨਾਲੋਂ ਵੀ ਵਧੀਕ!।।
27 ਹਾਏ! ਉਹ ਸੂਰਮੇ ਕਿੱਕਰ ਡਿੱਗ ਪਏ, ਅਤੇ ਜੁੱਧ ਦੇ ਸ਼ਸਤ੍ਰ ਨਸ਼ਟ ਹੋ ਗਏ!।।

2 Samuel Chapters

2-Samuel Books Chapters Verses Punjabi Language Bible Words display

COMING SOON ...

×

Alert

×